ਬਜੁਰਗ ਤਾਂ ਘਰ ਦਾ ਜਿੰਦਰਾ ਹੁੰਦੇ ,ਕਹਿੰਦਾ ਕੁਲ ਜਹਾਨ
ਕਿੰਨਾ ਚੰਗਾ ਹੋਵੇ ਜੇ ਨਿਤ, ਕਰੀਏ ਇਹਨਾ ਨੂੰ ਪ੍ਰਨਾਮ।
ਉਂਗਲ ਫੜ ਤੁਰਨਾ ਸਿਖਾਇਆ,ਜੀਵਨ ਜਾਂਚ ਸਿਖਾਈ
ਹਰ ਪਲ ,ਹਰਦਮ ਸੋਚਿਆ ਸਾੰਨੂ ,ਵਾਂਗਰ ਜਿਵੇਂ ਸ਼ੈਦਾਈ
ਫੇਰ ਕਿਓ ਭੁਲ ਜਾਂਦੇ ਅਸੀਂ ਹਾਂ , ਇਨ੍ਹਾਂ ਦੀ ਸੰਤਾਨ
ਬਜੁਰਗ ਤਾਂ ਘਰ ਦਾ ਜਿੰਦਰਾ ਹੁੰਦੇ ,ਕਹਿੰਦਾ ਕੁਲ ਜਹਾਨ।

ਤਤੀ ਵਆ ਨਾ ਲਗੇ ਅਸਾਂ ਨੂੰ ,ਖੁਦ ਸੋ ਦੁਖ ਉਠਾਏ
ਪੜਾ ਲਿਖਾ ,ਬਾਬੂ ਬਣਾ, ਸਾਡੇ ਸੁੱਤੇ ਭਾਗ ਜਗਾਏ
ਇਨ੍ਹਾਂ ਦੀ ਬੁੱਕਲ ਵਿਚ ਸੋ ਸੁਖ ,ਅੱਜ ਹੋਏ ਅਨਜਾਨ
ਬਜੁਰਗ ਤਾਂ ਘਰ ਦਾ ਜਿੰਦਰਾ ਹੁੰਦੇ ,ਕਹਿੰਦਾ ਕੁਲ ਜਹਾਨ।
'ਬਿਮਲ' 'ਇਨ੍ਹਾਂ ਦੀ ਹਾਲਤ ਦੇਖੋ , ਮਾਰੇ ਮਾਰੇ ਫਿਰਦੇ
ਬਿਰਧ ਆਸ਼ਰਮ ਹੋਇਆ ਟਿਕਾਣਾ ,ਪੁਤਰ ਕਿਓਂ ਨੀ ਧਿਜਦੇ
ਇਨ੍ਹਾਂ ਵਿਚ ਤਾਂ ਰਬ ਵਸਦਾ ,ਕਿਓਂ ਸਮਝੇ ਨਾ ਇਨਸਾਨ
ਬਜੁਰਗ ਤਾਂ ਘਰ ਦਾ ਜਿੰਦਰਾ ਹੁੰਦੇ ,ਕਹਿੰਦਾ ਕੁਲ ਜਹਾਨ।
********************************* ਬਿਮਲਾ ਦੇਵੀ

No comments:
Post a Comment