ਦੇਸ਼ ਲਈ ਸੂਲੀ ਚੜ੍ਹ ਜਾਣਾ ,ਸੋਖਾ ਕੰਮ ਨਹੀ ਹੁੰਦਾ ,
ਤਨ ਮਨ ਧਨ ਸਬ ਕੁਝ ਲੁਟੋਨਾ ,ਸੋਖਾ ਕਮ ਨਹੀ ਹੁੰਦਾ।
ਓਸ ਵੇਲੇ ਜਦੋਂ ਸਾਰੀ ਖ਼ਲਕਤ ,ਦਿਲ ਦੇ ਅਰਮਾਨਾਂ ਦੀ ਸੋਚੇ
ਲਾ ਉਡਾਰੀ ਸੁਪਨੇ ਉਡਦੇ ,ਓਨ੍ਹਾਂ ਅਸਮਾਨਾਂ ਦੀ ਸੋਚੇ
ਸਿਰ ਤੇ ਜਨੂੰਨ ਅਜਾਦੀ ਵਾਲਾ ,ਸੋਖਾ ਕਮ ਨਹੀ ਹੁੰਦਾ
ਦੇਸ਼ ਲਈ ਸੂਲੀ ਚੜ੍ਹ ਜਾਣਾ ,ਸੋਖਾ ਕੰਮ ਨਹੀ ਹੁੰਦਾ।
ਸ਼ਹੀਦ ਭਗਤ ਸਿੰਘ ਵਾਰ ਗਏ ਨੇ ,ਵਤਨ ਤੇ ਆਪਣੀ ਜਿੰਦ ਪਿਆਰੀ
ਉਹ ਵੀ ਪੁਤ ਸੀ ਗਭਰੂ ਮਾ ਦਾ , ਕੀ ਉਸਦੀ ਸੀ ਜਿੰਦ ਨਿਆਰੀ
ਜਿਓਂਦੇ ਜੀ ਵਤਨੀ ਮਿਟ ਜਾਣਾ , ਸੋਖਾ ਕਮ ਨਹੀਂ ਹੁੰਦਾ
ਦੇਸ਼ ਲਈ ਸੂਲੀ ਚੜ੍ਹ ਜਾਣਾ , ਸੋਖਾ ਕੰਮ ਨਹੀ ਹੁੰਦਾ।
ਮਾਂ ਦੀਆਂ ਰੀਝਾਂ ਬਦਲੇ ਅਥਰੂ ,ਭੇਣ ਦੀ ਰਖੜੀ ਬਦਲੇ ਧਾਹਾਂ ,
ਦੁਲਹਨ ਬਣ ਗਈ ਮੋਤ ਮੁਟਿਆਰਨ ,ਆ ਕੇ ਲੈ ਗਈ ਵਿਚ ਕਲਾਵਾਂ
''ਬਿਮਲ'''ਸੁਨਾਓਨਾ ਇਹ ਅਫਸਾਨਾ ,ਸੋਖਾ ਕਮ ਨਹੀ ਹੁੰਦਾ
ਦੇਸ਼ ਲਈ ਸੂਲੀ ਚੜ੍ਹ ਜਾਣਾ ,ਸੋਖਾ ਕੰਮ ਨਹੀ ਹੁੰਦਾ।
******************************ਬਿਮਲਾ ਦੇਵੀ
No comments:
Post a Comment